ਸੂਰਾ ਯਾਸੀਨ ਪੰਜਾਬੀ ਅਨੁਵਾਦ ਨਾਲ

ਸੂਰਾ ਯਾਸੀਨ ਦੇ ਅਨੁਵਾਦ ਦੇ ਮਨੁੱਖੀ ਜੀਵਨ ‘ਤੇ ਬਹੁਤ ਸਾਰੇ ਅਧਿਆਤਮਿਕ ਅਤੇ ਮਨੋਵਿਗਿਆਨਕ ਪ੍ਰਭਾਵ ਹਨ। ਸੂਰਾ ਯਾਸੀਨ ਪਵਿੱਤਰ ਕੁਰਾਨ ਦਾ 36ਵਾਂ ਅਧਿਆਇ ਹੈ ਅਤੇ ਕੁਰਾਨ ਦੇ 22ਵੇਂ ਅਤੇ 23ਵੇਂ ਪੈਰਾ ‘ਤੇ ਸਥਿਤ ਹੈ। ਇਸ ਸੂਰਾ ਦੇ ਅਨੁਵਾਦ ਨੂੰ ਪੜ੍ਹ ਕੇ ਕੋਈ ਵੀ ਆਪਣੇ ਗਿਆਨ ਨੂੰ ਵਧਾ ਸਕਦਾ ਹੈ ਅਤੇ ਇਸ ਨੂੰ ਹੋਰ ਲਾਭਦਾਇਕ ਬਣਾ ਸਕਦਾ ਹੈ. ਇਹ ਪਵਿੱਤਰ ਸੰਦੇਸ਼ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਜੋ ਸਾਰੇ ਮੁਸਲਮਾਨਾਂ ਨੂੰ ਮਾਰਗਦਰਸ਼ਨ ਅਤੇ ਸਪਸ਼ਟਤਾ ਦਿੰਦਾ ਹੈ। ਇਹ ਨੈਤਿਕ ਅਤੇ ਨੈਤਿਕ ਸਬਕ ਪ੍ਰਦਾਨ ਕਰਦਾ ਹੈ.

83 ਆਇਤਾਂ ਦੇ ਸੂਰਾ ਯਾਸੀਨ ਦੇ ਬੋਲਾਂ ਨੂੰ ਪੜ੍ਹਨਾ ਭਾਵਨਾਤਮਕ ਆਰਾਮ ਅਤੇ ਮਨ ਦੀ ਸ਼ਾਂਤੀ ਲਿਆ ਸਕਦਾ ਹੈ, ਖਾਸ ਕਰਕੇ ਤਣਾਅ ਦੇ ਸਮੇਂ. ਸੂਰਾ ਯਾਸੀਨ ਦਾ ਅਨੁਵਾਦ 95+ ਭਾਸ਼ਾਵਾਂ ਵਿੱਚ ਉਪਲਬਧ ਹੈ। ਬਹੁਤ ਸਾਰੇ ਮੁਸਲਮਾਨ ਅਰਬੀ ਵਿਚ ਸੂਰਤ ਦਾ ਪਾਠ ਕਰਨ ਵਿਚ ਸ਼ਾਂਤੀ ਮਹਿਸੂਸ ਕਰਦੇ ਹਨ, ਪਰ ਇਸ ਸੂਰਾ ਦੇ ਉਚਿਤ ਅਰਥ ਨੂੰ ਸਮਝਣ ਲਈ, ਹਰ ਮੁਸਲਮਾਨ ਨੂੰ ਆਪਣੀ ਜ਼ਿੰਦਗੀ ਵਿਚ ਇਕ ਵਾਰ ਸੂਰਾ ਯਾਸੀਨ ਦਾ ਪੂਰਾ ਅਨੁਵਾਦ ਪੜ੍ਹਨਾ ਚਾਹੀਦਾ ਹੈ। ਤੁਸੀਂ ਪੰਜਾਬੀ ਵਿੱਚ ਸੂਰਾ ਯਾਸੀਨ ਪੂਰੀ PDF ਡਾਊਨਲੋਡ ਕਰ ਸਕਦੇ ਹੋ। ਪਾਠਕਾਂ ਲਈ ਫਾਈਲ ਨੂੰ ਡਾਉਨਲੋਡ ਕਰਕੇ ਅਤੇ ਤੁਰੰਤ ਪਹੁੰਚ ਲਈ ਉਹਨਾਂ ਦੀਆਂ ਡਿਵਾਈਸਾਂ ਵਿੱਚ ਸੁਰੱਖਿਅਤ ਕਰਕੇ ਸੂਰਾ ਯਾਸੀਨ ਦਾ ਪਾਠ ਕਰਨਾ ਆਸਾਨ ਹੈ।

ਸੂਰਾ ਯਾਸੀਨ ਪੰਜਾਬੀ ਆਡੀਓ ਸੁਣੋ

ਪੰਜਾਬੀ ਅਨੁਵਾਦ ਦੇ ਨਾਲ ਪੂਰੀ ਸੂਰਾ ਯਾਸੀਨ ਆਨਲਾਈਨ ਪੜ੍ਹੋ

36.1

يسٓ

ਯਾ.ਸੀਨا

Tafseer

Tafseer

36.0

بِسۡمِ ٱللَّهِ ٱلرَّحۡمَٰنِ ٱلرَّحِيمِ

ਸ਼ੁਰੂ ਅੱਲਾਹ ਦੇ ਨਾਮ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।ا

Tafseer

Tafseer

36.3

إِنَّكَ لَمِنَ ٱلۡمُرۡسَلِينَ

ਬੇਸ਼ੱਕ ਤੁਸੀਂ ਰਸੂਲਾਂ ਵਿਚੋਂ ਹੀ ਹੋ।ا

Tafseer

Tafseer

36.2

وَٱلۡقُرۡءَانِ ٱلۡحَكِيمِ

ਸਹੁੰ ਹੈ ਬਿਬੇਕ ਪੂਰਨ ਕਿਤਾਬ ਦੀ।ا

Tafseer

Tafseer

36.5

تَنزِيلَ ٱلۡعَزِيزِ ٱلرَّحِيمِ

ਇਹ ਸਰਵਸ਼ਕਤੀਮਾਨ ਅਤੇ ਰਹਿਮਤ ਵਾਲੇ ਅੱਲਾਹ ਵੱਲੋਂ ਉਤਾਰਿਆ ਗਿਆ ਹੈ।ا

Tafseer

Tafseer

36.4

عَلَىٰ صِرَٰطٖ مُّسۡتَقِيمٖ

ਬੇਹੱਦ ਸਿੱਧੇ ਰਾਹ ਤੇ।ا

Tafseer

Tafseer

36.7

لَقَدۡ حَقَّ ٱلۡقَوۡلُ عَلَىٰٓ أَكۡثَرِهِمۡ فَهُمۡ لَا يُؤۡمِنُونَ

ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਤੇ ਗੱਲ ਸਿੱਧ ਹੋ ਚੁੱਕੀ ਹੈ ਤਾਂ ਉਹ ਈਮਾਨ ਨਹੀਂ ਲਿਆਉਣਗੇ।ا

Tafseer

Tafseer

36.6

لِتُنذِرَ قَوۡمٗا مَّآ أُنذِرَ ءَابَآؤُهُمۡ فَهُمۡ غَٰفِلُونَ

ਤਾਂ ਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਸਾਵਧਾਨ ਕਰ ਦੇਵੇਂ ਜਿਨ੍ਹਾਂ ਦੇ ਵਡੇਰਿਆਂ ਨੂੰ ਨਸੀਹਤ ਨਹੀਂ’ ਦਿੱਤੀ ਗਈ, ਸੋ ਉਹ ਅਗਿਆਨੀ ਹਨ।ا

Tafseer

Tafseer

36.9

وَجَعَلۡنَا مِنۢ بَيۡنِ أَيۡدِيهِمۡ سَدّٗا وَمِنۡ خَلۡفِهِمۡ سَدّٗا فَأَغۡشَيۡنَٰهُمۡ فَهُمۡ لَا يُبۡصِرُونَ

ਅਤੇ ਅਸੀਂ ਉਨ੍ਹਾਂ ਦੇ ਸਾਹਮਣੇ ਇੱਕ ਓਟ (ਕੰਧ) ਕਰ ਦਿੱਤੀ ਹੈ ਅਤੇ ਇੱਕ ਓਟ (ਕੰਧ) ਉਨ੍ਹਾਂ ਦੇ ਪਿੱਛੇ ਕਰ ਦਿੱਤੀ ਹੈ, ਫਿਰ ਅਸੀਂ ਉਨ੍ਹਾਂ ਨੂੰ ਢੱਕ ਦਿੱਤਾ ਹੁਣ ਉਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ।ا

Tafseer

Tafseer

36.8

إِنَّا جَعَلۡنَا فِيٓ أَعۡنَٰقِهِمۡ أَغۡلَٰلٗا فَهِيَ إِلَى ٱلۡأَذۡقَانِ فَهُم مُّقۡمَحُونَ

ਅਸੀਂ ਉਨ੍ਹਾਂ ਦੇ ਗਲਾਂ ਵਿਚ ਤੌਕ (ਪਟੇ) ਪਾ ਦਿੱਤੇ ਹਨ, ਜਿਹੜੇ ਠੌਡੀਆਂ ਤੱਕ ਸਨ। ਸੋ ਉਨ੍ਹਾਂ ਦੇ ਸਿਰ ਉਚੇ ਹੋ ਰਹੇ ਹਨ।ا

Tafseer

Tafseer

36.11

إِنَّمَا تُنذِرُ مَنِ ٱتَّبَعَ ٱلذِّكۡرَ وَخَشِيَ ٱلرَّحۡمَٰنَ بِٱلۡغَيۡبِۖ فَبَشِّرۡهُ بِمَغۡفِرَةٖ وَأَجۡرٖ كَرِيمٍ

ਤੁਸੀਂ ਤਾਂ ਸਿਰਫ਼ ਉਸ ਬੰਦੇ ਨੂੰ ਨਸੀਹਤ ਕਰ ਸਕਦੇ ਹੋ ਜਿਹੜਾ ਉਪਦੇਸ਼ ਤੇ ਚੱਲੇ ਅਤੇ ਅੱਲਾਹ ਤੋਂ ਡਰੇا

Tafseer

Tafseer

36.10

وَسَوَآءٌ عَلَيۡهِمۡ ءَأَنذَرۡتَهُمۡ أَمۡ لَمۡ تُنذِرۡهُمۡ لَا يُؤۡمِنُونَ

ਤੁਸੀਂ ਉਨ੍ਹਾਂ ਨੂੰ ਡਰਾਉਂ ਜਾਂ ਨਾ ਡਰਾਉ, ਉਨ੍ਹਾਂ ਲਈ ਇੱਕ ਬਰਾਬਰ ਹੈ। ਉਹ ਈਮਾਨ ਨਹੀਂ ਲਿਆਉਣਗੇ।ا

Tafseer

Tafseer

36.13

وَٱضۡرِبۡ لَهُم مَّثَلًا أَصۡحَٰبَ ٱلۡقَرۡيَةِ إِذۡ جَآءَهَا ٱلۡمُرۡسَلُونَ

ਅਤੇ ਉਨ੍ਹਾਂ ਲਈ ਇੱਕ ਉਦਾਹਰਣ ਪੇਸ਼ ਕਰੋ: ਸ਼ਹਿਰ ਦੇ ਲੋਕ, ਜਦੋਂ ਸੰਦੇਸ਼ਵਾਹਕ ਇਸ ਕੋਲ ਆਏ ਸਨا

Tafseer

Tafseer

36.12

إِنَّا نَحۡنُ نُحۡيِ ٱلۡمَوۡتَىٰ وَنَكۡتُبُ مَا قَدَّمُواْ وَءَاثَٰرَهُمۡۚ وَكُلَّ شَيۡءٍ أَحۡصَيۡنَٰهُ فِيٓ إِمَامٖ مُّبِينٖ

ਯਕੀਨਨ ਹੀ ਅਸੀਂ ਮੁਰਦਿਆਂ ਨੂੰ ਜੀਵਤ ਕਰਾਂਗੇ ਅਤੇ ਅਸੀਂ ਲਿਖ ਰਹੇ ਹਾਂ, ਜਿਹੜਾ ਉਨ੍ਹਾਂ ਨੇ ਅੱਗੇ ਭੇਜਿਆ ਅਤੇ ਪਿੱਛੇ ਛੱਡਿਆ। ਅਤੇ ਅਸੀਂ ਹਰ ਚੀਜ਼ ਵਰਜ ਕਰ ਲਈ ਹੈ ਇੱਕ ਖੁੱਲ੍ਹੀ ਹੋਈ ਕਿਤਾਬ ਵਿੱਚ।ا

Tafseer

Tafseer

36.15

قَالُواْ مَآ أَنتُمۡ إِلَّا بَشَرٞ مِّثۡلُنَا وَمَآ أَنزَلَ ٱلرَّحۡمَٰنُ مِن شَيۡءٍ إِنۡ أَنتُمۡ إِلَّا تَكۡذِبُونَ

ਲੋਕਾਂ ਨੇ ਕਿਹਾ ਕਿ ਤੁਸੀਂ ਤਾਂ ਸਿਰਫ਼ ਸਾਡੇ ਵਰਗੇ ਮਨੁੱਖ ਹੋ, ਰਹਿਮਾਨ ਨੇ ਕੋਈ ਚੀਜ਼ ਨਹੀਂ ਉਤਾਰੀ ਤੁਸੀਂ ਸਿਰਫ਼ ਝੂਠ ਬੋਲਦੇ ਹੋ।ا

Tafseer

Tafseer

36.14

إِذۡ أَرۡسَلۡنَآ إِلَيۡهِمُ ٱثۡنَيۡنِ فَكَذَّبُوهُمَا فَعَزَّزۡنَا بِثَالِثٖ فَقَالُوٓاْ إِنَّآ إِلَيۡكُم مُّرۡسَلُونَ

ਜਦੋਂ ਅਸੀਂ ਉਨ੍ਹਾਂ ਨੂੰ ਦੋ ਭੇਜੇ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਇਸ ਲਈ ਅਸੀਂ ਉਨ੍ਹਾਂ ਨੂੰ ਤੀਜੇ ਨਾਲ ਮਜ਼ਬੂਤ ਕੀਤਾ, ਅਤੇ ਉਨ੍ਹਾਂ ਨੇ ਕਿਹਾ,

Tafseer

Tafseer

36.17

وَمَا عَلَيۡنَآ إِلَّا ٱلۡبَلَٰغُ ٱلۡمُبِينُ

ਅਤੇ ਸਾਡੇ ਜ਼ਿੰਸੇ ਤਾਂ ਕੇਵਲ ਸਪੱਸ਼ਟ ਰੂਪ ਵਿਚ (ਸੁਨੇਹਾ) ਪਹੁੰਚਾ ਦੇਣਾ ਹੈ।ا

Tafseer

Tafseer

36.16

قَالُواْ رَبُّنَا يَعۡلَمُ إِنَّآ إِلَيۡكُمۡ لَمُرۡسَلُونَ

ਉਨ੍ਹਾਂ ਨੇ ਕਿਹਾ ਕਿ ਸਾਡਾ ਰੱਬ ਜਾਣਦਾ ਹੈ ਕਿ ਅਸੀਂ ਬੇਸ਼ੱਕ ਤੁਹਾਡੇ ਕੋਲ ਭੇਜੇ ਗਏ ਹਾਂ।ا

Tafseer

Tafseer

36.19

قَالُواْ طَـٰٓئِرُكُم مَّعَكُمۡ أَئِن ذُكِّرۡتُمۚ بَلۡ أَنتُمۡ قَوۡمٞ مُّسۡرِفُونَ

ਉਨ੍ਹਾਂ ਨੇ ਆਖਿਆ ਕਿ ਤੁਹਾਡੀ ਬਦਸ਼ਗਨੀ ਤੁਹਾਡੇ ਨਾਲ ਹੈ। ਕੀ ਝਿੰਨੀ ਗੱਲ ਨਹੀਂ ਕਿ ਤੁਹਾਨੂੰ ਉਪਦੇਸ਼ ਦਿੱਤਾ ਗਿਆ ਹੈ। ਸਗੋਂ ਤੁਸੀਂ ਹੱਦਾਂ ਤੋਂ ਪਾਰ ਜਾਣ ਵਾਲੇ ਲੋਕ ਹੋ।ا

Tafseer

Tafseer

36.18

قَالُوٓاْ إِنَّا تَطَيَّرۡنَا بِكُمۡۖ لَئِن لَّمۡ تَنتَهُواْ لَنَرۡجُمَنَّكُمۡ وَلَيَمَسَّنَّكُم مِّنَّا عَذَابٌ أَلِيمٞ

ਲੋਕਾਂ ਨੇ ਆਖਿਆ ਕਿ ਅਸੀਂ ਤਾਂ ਤੁਹਾਨੂੰ ਅਸ਼ੁੱਭ ਸਮਝਦੇ ਹਾਂ। ਜੇਕਰ ਤੁਸੀਂ ਲੋਕ ਨਹੀਂ ਮੰਨੇ ਤਾਂ ਅਸੀਂ ਤੁਹਾਨੂੰ ਪੱਥਰਾਂ ਨਾਲ ਮਾਰ ਦੇਵਾਂਗੇ ਅਤੇ ਤੁਹਾਨੂੰ ਸਾਡੇ ਵਲੋਂ ਸਖ਼ਤ ਪੀੜ ਪਹੁੰਚੇਗੀ।ا

Tafseer

Tafseer

36.21

ٱتَّبِعُواْ مَن لَّا يَسۡـَٔلُكُمۡ أَجۡرٗا وَهُم مُّهۡتَدُونَ

ਇਨ੍ਹਾਂ ਲੋਕਾਂ ਦਾ ਪਾਲਣ ਕਰੋਂ ਜਿਹੜੇ ਤੁਹਾਡੇ ਤੋਂ ਕੋਈ ਬਦਲਾ ਵੀ ਨਹੀਂ ਮੰਗਦੇ ਅਤੇ ਇਹ ਯੋਗ ਰਾਹ ਤੇ ਹਨ।ا

Tafseer

Tafseer

36.20

وَجَآءَ مِنۡ أَقۡصَا ٱلۡمَدِينَةِ رَجُلٞ يَسۡعَىٰ قَالَ يَٰقَوۡمِ ٱتَّبِعُواْ ٱلۡمُرۡسَلِينَ

ਅਤੇ ਸ਼ਹਿਰ ਦੇ ਦੂਰ ਦੇ ਸਥਾਨ ਤੋਂ ਇੱਕ ਬੰਦਾ ਭੱਜਿਆ-ਭੱਜਿਆ ਆਇਆ ਉਸ ਨੇ ਆਖਿਆ ਹੈ ਮੇਰੀ ਕੌਮ! ਨਬੀਆਂ ਦਾ ਪਾਲਣ ਕਰੋ।ا

Tafseer

Tafseer

36.23

أَأَتَّخِذُ مِنْ دُونِهِ آلِهَةً إِنْ يُرِدْنِ الرَّحْمَٰنُ بِضُرٍّ لَا تُغْنِ عَنِّي شَفَاعَتُهُمْ شَيْئًا وَلَا يُنْقِذُونِ

ਕੀ ਮੈਂ ਉਸ ਤੋਂ ਬਿਨ੍ਹਾਂ ਦੂਸਰਿਆਂ ਨੂੰ ਆਪਣਾ ਪੂਜਣਯੋਗ ਬਣਾਵਾਂ। ਜੇਕਰ ਰਹਿਮਾਨ ਮੈਨੂੰ ਕੋਈ ਦੁੱਖ ਪਹੁੰਚਾਉਣਾ ਚਾਹੇ ਤਾਂ ਉਨ੍ਹਾਂ ਦੀ ਸਿਫ਼ਾਰਸ਼ ਮੇਰੇ ਕੁਝ ਕੰਮ ਨਾ ਆਏਗੀ ਅਤੇ ਨਾ ਉਹ ਮੈਨੂੰ ਫੜ੍ਹਾ ਸਕਣਗੇ।ا

Tafseer

Tafseer

36.22

وَمَا لِيَ لَآ أَعۡبُدُ ٱلَّذِي فَطَرَنِي وَإِلَيۡهِ تُرۡجَعُونَ

ਅਤੇ ਮੈਂ ਕਿਉਂ ਨਾ ਇਬਾਦਤ ਕਰਾਂ ਉਸ ਹਸਤੀ ਦੀ ਜਿਸ ਨੇ ਮੈਨੂੰ ਪੈਦਾ ਕੀਤਾ ਹੈ। ਅਤੇ ਉਸੇ ਵੱਲ ਤੁਸੀਂ ਵਾਪਸ ਮੋੜੇ ਜਾਉਗੇ।ا

Tafseer

Tafseer

36.25

إِنِّي آمَنْتُ بِرَبِّكُمْ فَاسْمَعُونِ

ਮੈਂ ਤੁਹਾਡੇ ਰੱਬ ਤੇ ਈਮਾਨ ਲਿਆਇਆ ਤਾਂ ਤੁਸੀਂ ਮੇਰੀ ਵੀ ਗੱਲ ਸੁਣ ਲਵੋ।ا

Tafseer

Tafseer

36.24

إِنِّي إِذًا لَفِي ضَلَالٍ مُبِينٍ

ਬੇਸ਼ੱਕ ਉਸ ਵੇਲੇ ਮੈਂ ਇੱਕ ਖੁੱਲ੍ਹਾ ਕੁਰਾਹੇ ਪਿਆ ਹੋਵਾਂਗਾ।ا

Tafseer

Tafseer

36.27

بِمَا غَفَرَ لِي رَبِّي وَجَعَلَنِي مِنَ الْمُكْرَمِينَ

ਕਿਵੇਂ ਮੇਰੇ ਪ੍ਰਭੂ ਨੇ ਮੈਨੂੰ ਮਾਫ਼ ਕਰ ਦਿੱਤਾ ਹੈ ਅਤੇ ਮੈਨੂੰ ਸਨਮਾਨਿਤ ਵਿਅਕਤੀਆਂ ਵਿੱਚ ਸ਼ਾਮਲ ਕੀਤਾ ਹੈا

Tafseer

Tafseer

36.26

قِيلَ ادْخُلِ الْجَنَّةَ ۖ قَالَ يَا لَيْتَ قَوْمِي يَعْلَمُونَ

ਇਰਸ਼ਾਦ ਹੋਇਆ ਕਿ ਜੰਨਤ ਵਿਚ ਪ੍ਰਵੇਸ਼ ਹੋ ਜਾਉ। ਉਸ ਨੇ ਆਖਿਆ ਕਿ ਕਾਸ਼! ਮੇਰੀ ਕੌਮ ਸਮਝਦੀ ਹੂੰਦੀ।ا

Tafseer

Tafseer

36.29

إِنْ كَانَتْ إِلَّا صَيْحَةً وَاحِدَةً فَإِذَا هُمْ خَامِدُونَ

ਬਸ ਇੱਕ ਧਮਾਕਾ ਹੋਇਆ ਤਾਂ ਅਚਾਨਕ ਉਹ ਸਾਰੇ ਬੁਝ ਕੇ ਰਹਿ ਗਏ।ا

Tafseer

Tafseer

36.28

وَمَا أَنْزَلْنَا عَلَىٰ قَوْمِهِ مِنْ بَعْدِهِ مِنْ جُنْدٍ مِنَ السَّمَاءِ وَمَا كُنَّا مُنْزِلِينَ

ਅਤੇ ਉਸ ਤੋਂ ਬਾਅਦ ਉਸ ਦੀ ਕੌਮ ਤੇ ਅਸੀਂ ਆਕਾਸ਼ ਵਿਚੋਂ ਕੋਈ ਫੌਜ ਨਹੀਂ’ ਭੇਜੀ ਅਤੇ ਨਾ ਹੀ ਅਸੀਂ ਫੌਜਾਂ ਉਤਾਰਿਆ ਕਰਦੇ ਹਾਂ।ا

Tafseer

Tafseer

36.31

أَلَمْ يَرَوْا كَمْ أَهْلَكْنَا قَبْلَهُمْ مِنَ الْقُرُونِ أَنَّهُمْ إِلَيْهِمْ لَا يَرْجِعُونَ

ਕੀ ਉਨ੍ਹਾਂ ਨੇ ਨਹੀਂ ਦੇਖਿਆ ਕਿ ਅਸੀਂ ਉਨ੍ਹਾਂ ਤੋਂ ਪਹਿਲਾਂ ਕਿੰਨੀਆਂ ਹੀ’ ਕੌਮਾਂ ਬਰਬਾਦ ਕਰ ਦਿੱਤੀਆਂ ਹਨ। ਹੁਣ ਉਹ ਉਨ੍ਹਾਂ ਵੱਲ ਵਾਪਿਸ ਆਉਂਣ ਵਾਲੇ ਨਹੀਂ।ا

Tafseer

Tafseer

36.30

يَا حَسْرَةً عَلَى الْعِبَادِ ۚ مَا يَأْتِيهِمْ مِنْ رَسُولٍ إِلَّا كَانُوا بِهِ يَسْتَهْزِئُونَ

ਅਫਸੋਸ ਹੈ ਉਨ੍ਹਾਂ ਬੰਦਿਆਂ ਦੇ ਉੱਪਰ ਜਿਹੜਾ ਵੀ ਉਨ੍ਹਾਂ ਕੋਲੇ ਨਬੀ ਆਇਆ ਉਹ ਉਸ ਦਾ ਮਜ਼ਾਕ ਹੀ ਉਡਾਉਂਦੇ ਰਹੇ।ا

Tafseer

Tafseer

36.33

وَآيَةٌ لَهُمُ الْأَرْضُ الْمَيْتَةُ أَحْيَيْنَاهَا وَأَخْرَجْنَا مِنْهَا حَبًّا فَمِنْهُ يَأْكُلُونَ

ਅਤੇ ਇੱਕ ਨਿਸ਼ਾਨੀ ਉਨ੍ਹਾਂ ਲਈ ਮੁਰਦਾ ਜ਼ਮੀਨ ਹੈ। ਉਸ ਨੂੰ ਅਸੀਂ ਜੀਵਤ ਕੀਤਾ ਅਤੇ ਉਸ ਵਿਚੋਂ ਅਸੀਂ ਅਨਾਜ ਪੈਦਾ ਕੀਤਾ, ਸੋ ਉਹ ਉਸ ਵਿਚੋ ਖਾਂਦੇ ਹਨ।ا

Tafseer

Tafseer

36.32

وَإِنْ كُلٌّ لَمَّا جَمِيعٌ لَدَيْنَا مُحْضَرُونَ

ਅਤੇ ਉਨ੍ਹਾਂ ਵਿਚ ਕੋਈ ਅਜਿਹਾ ਨਹੀਂ ਜਿਹੜਾ ਇਕੱਠਾ ਹੋ ਕੇ ਸਾਡੇ ਵਿਚ ਹਾਜ਼ਿਰ ਨਾ ਕੀਤਾ ਜਾਵੇਗਾ।ا

Tafseer

Tafseer

36.35

لِيَأْكُلُوا مِنْ ثَمَرِهِ وَمَا عَمِلَتْهُ أَيْدِيهِمْ ۖ أَفَلَا يَشْكُرُونَ

ਤਾਂ ਕਿ ਲੋਕ ਉਸ ਦੇ ਫ਼ਲ ਖਾਣ। ਅਤੇ ਉਸਨੂੰ ਉਨ੍ਹਾਂ ਦੇ ਹੱਥਾਂ ਨੇ ਨਹੀਂ ਬਣਾਇਆ ਤਾਂ ਕਿਉਂ ਉਹ ਸ਼ੁਕਰ ਅਦਾ ਨਹੀਂ ਕਰਦੇ।ا

Tafseer

Tafseer

36.34

وَجَعَلْنَا فِيهَا جَنَّاتٍ مِنْ نَخِيلٍ وَأَعْنَابٍ وَفَجَّرْنَا فِيهَا مِنَ الْعُيُونِ

ਅਤੇ ਅਸੀਂ ਉਸ ਵਿਚ ਖਜ਼ੂਰ ਅਤੇ ਅੰਗੂਰ ਦੇ ਬਾਗ਼ ਬਣਾਏ ਅਤੇ ਉਸ ਵਿਚ ਅਸੀਂ ਝਰਨੇ ਵਗਾਏ।ا

Tafseer

Tafseer

36.37

وَآيَةٌ لَهُمُ اللَّيْلُ نَسْلَخُ مِنْهُ النَّهَارَ فَإِذَا هُمْ مُظْلِمُونَ

ਅਤੇ ਇੱਕ ਨਿਸ਼ਾਨੀ ਉਨ੍ਹਾਂ ਲਈ ਰਾਤ ਹੈ ਅਸੀਂ ਉਸ ਵਿਚੋਂ ਦਿਨ ਨੂੰ ਬਿੱਚ ਲੈਂਦੇ ਹਾਂ ਤਾਂ ਉਹ ਹਨੇਰੇ ਵਿਚ ਰਹਿ ਜਾਂਦੇ ਹਨ।ا

Tafseer

Tafseer

36.36

سُبْحَانَ الَّذِي خَلَقَ الْأَزْوَاجَ كُلَّهَا مِمَّا تُنْبِتُ الْأَرْضُ وَمِنْ أَنْفُسِهِمْ وَمِمَّا لَا يَعْلَمُونَ

ਉਹ ਹਸਤੀ ਪਵਿੱਤਰ ਹੈ ਜਿਸ ਨੇ ਸਾਰੀਆਂ ਚੀਜ਼ਾਂ ਦੇ ਜੋੜੇ ਬਣਾਏ। ਉਨ੍ਹਾਂ ਵਿਚੋਂ ਵੀ ਜਿਨ੍ਹਾਂ ਨੂੰ ਧਰਤੀ ਪੈਦਾ ਕਰਦੀ ਹੈ ਅਤੇ ਖ਼ੁਦ ਉਨ੍ਹਾਂ ਦੇ ਅੰਦਰ ਤੋਂ ਵੀ। ਅਤੇ ਉਨ੍ਹਾਂ ਵਿਚੋਂ ਵੀ ਜਿਨ੍ਹਾਂ ਨੂੰ ਉਹ ਨਹੀਂ’ ਜਾਣਦੇ।ا

Tafseer

Tafseer

36.39

وَالْقَمَرَ قَدَّرْنَاهُ مَنَازِلَ حَتَّىٰ عَادَ كَالْعُرْجُونِ الْقَدِيمِ

ਅਤੇ ਅਸੀਂ ਚੰਨ ਲਈ ਵੀ ਉਸਦੀਆਂ ਮੌਜ਼ਿਲਾਂ ਤੈਅ ਕਰ ਦਿੱਤੀਆਂ ਹਨ, ਇੱਥੋਂ ਤੱਕ ਕਿ ਉਹ ਅਜਿਹਾ ਬਣ ਜਾਂਦਾ ਹੈ ਜਿਵੇਂ ਖਜੂਰ ਦੀ ਪੁਰਾਣੀ ਸ਼ਾਖ।ا

Tafseer

Tafseer

36.38

وَالشَّمْسُ تَجْرِي لِمُسْتَقَرٍّ لَهَا ۚ ذَٰلِكَ تَقْدِيرُ الْعَزِيزِ الْعَلِيمِ

ਅਤੇ ਸੂਰਜ ਉਹ ਮਿੱਥੇ ਹੋਏ ਰਾਹ ਉੱਤੇ ਚੱਲਦਾ ਹੈ। ਇਹ ਸਰਵਸ਼ਕਤੀਮਾਨ ਅਤੇ ਸਰਵਗਿਆਤਾ ਦਾ ਬੰਨ੍ਹਿਆ ਹੋਇਆ ਹੈਮਾਨਾ ਹੈ।ا

Tafseer

Tafseer

36.41

وَآيَةٌ لَهُمْ أَنَّا حَمَلْنَا ذُرِّيَّتَهُمْ فِي الْفُلْكِ الْمَشْحُونِ

ਅਤੇ ਇੱਕ ਨਿਸ਼ਾਨੀ ਇਨ੍ਹਾਂ ਲਈ ਇਹ ਵੀ ਹੈ ਕਿ ਅਸੀਂ ਇਨ੍ਹਾਂ ਦੀ ਨਸਲ ਨੂੰ ਭਰੀ ਹੋਈ ਬੇੜੀ ਵਿਚ ਸਵਾਰ ਕੀਤਾ।ا

Tafseer

Tafseer

36.40

لَا الشَّمْسُ يَنْبَغِي لَهَا أَنْ تُدْرِكَ الْقَمَرَ وَلَا اللَّيْلُ سَابِقُ النَّهَارِ ۚ وَكُلٌّ فِي فَلَكٍ يَسْبَحُونَ

ਨਾ ਸੂਰਜ ਦੇ ਵੱਸ ਵਿਚ ਹੈ ਕਿ ਉਹ ਚੰਨ ਨੂੰ ਫੜ੍ਹ ਲਵੇ ਅਤੇ ਨਾ ਰਾਤ ਦਿਨ ਤੋਂ ਪਹਿਲਾਂ ਆ ਸਕਦੀ ਹੈ। ਅਤੇ ਸਾਰੇ ਇੱਕ ਇੱਕ ਦਾਇਰੇ ਵਿਚ ਤੈਰ ਰਹੇ ਹਨ।ا

Tafseer

Tafseer

36.43

وَإِنْ نَشَأْ نُغْرِقْهُمْ فَلَا صَرِيخَ لَهُمْ وَلَا هُمْ يُنْقَذُونَ

ਅਤੇ ਜੇਕਰ ਅਸੀਂ ਚਾਹੀਏ ਤਾਂ ਅਸੀਂ ਇਨ੍ਹਾਂ ਨੂੰ ਡੋਬ ਦੇਈਏ, ਫਿਰ ਨਾ ਕੋਈ ਇਨ੍ਹਾਂ ਦੀ ਪੁਕਾਰ ਸੁਣਨ ਵਾਲਾ ਹੋਵੇਗਾ ਅਤੇ ਨਾ ਹੀ ਇਹ ਬਚਾਏ ਜਾ ਸਕਣਗੇ।ا

Tafseer

Tafseer

36.42

وَخَلَقْنَا لَهُمْ مِنْ مِثْلِهِ مَا يَرْكَبُونَ

ਅਤੇ ਅਸੀਂ ਉਨ੍ਹਾਂ ਲਈ ਉਨ੍ਹਾਂ ਵਰਗੀਆਂ ਹੋਰ ਚੀਜ਼ਾਂ ਪੈਂਦਾ ਕੀਤੀਆਂ ਜਿਨ੍ਹਾਂ ਤੇ ਇਹ ਸਵਾਰ ਹੁੰਦੇ ਹਨ।ا

Tafseer

Tafseer

36.45

وَإِذَا قِيلَ لَهُمُ اتَّقُوا مَا بَيْنَ أَيْدِيكُمْ وَمَا خَلْفَكُمْ لَعَلَّكُمْ تُرْحَمُونَ

ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਸ ਤੋਂ ਡਰੋਂ ਜਿਹੜੇ ਤੁਹਾਡੇ ਅੱਗੇ ਅਤੇ ਤੁਹਾਡੇ ਪਿੱਛੇ ਹਨ ਤਾਂ ਕਿ ਤੁਹਾਡੇ ਉੱਪਰ ਰਹਿਮਤ ਕੀਤੀ ਜਾਵੇ।ا

Tafseer

Tafseer

36.44

إِلَّا رَحْمَةً مِنَّا وَمَتَاعًا إِلَىٰ حِينٍ

ਪਰੰਤੂ ਇਹ ਸਾਡੀ ਰਹਿਮਤ ਹੈ, ਉਨ੍ਹਾਂ ਨੂੰ ਇੱਕ ਮਿੱਥੇ ਸਮੇਂ ਤੱਕ ਲਾਭ ਦੇਣਾ।ا

Tafseer

Tafseer

36.47

وَإِذَا قِيلَ لَهُمْ أَنْفِقُوا مِمَّا رَزَقَكُمُ اللَّهُ قَالَ الَّذِينَ كَفَرُوا لِلَّذِينَ آمَنُوا أَنُطْعِمُ مَنْ لَوْ يَشَاءُ اللَّهُ أَطْعَمَهُ إِنْ أَنْتُمْ إِلَّا فِي ضَلَالٍ مُبِينٍ

ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਨੇ ਜਿਹੜਾ ਕੁਝ ਤੁਹਾਨੂੰ ਦਿੱਤਾ ਹੈ ਤੁਸੀਂ ਉਸ ਵਿਚੋਂ ਖਰਚ ਕਰੋ ਤਾਂ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹ ਈਮਾਨ ਵਾਲਿਆਂ ਨੂੰ ਆਖਦੇ ਹਨ ਕਿ ਅਸੀਂ ਅਜਿਹੇ ਲੋਕਾਂ ਨੂੰ ਖੁਆਈਏ ਜਿਨ੍ਹਾਂ ਨੂੰ ਅੱਲਾਹ ਜ਼ਾਹੁੰਦਾ ਹੋਵੇ ਤਾਂ ਉਹ ਉਨ੍ਹਾਂ ਨੂੰ ਖੁਆ ਦਿੰਦਾ। ਤੁਸੀਂ ਲੋਕ ਤਾਂ ਸਪੱਸ਼ਟ ਕੁਰਾਹੇ ਪਏ ਹੋ।ا

Tafseer

Tafseer

36.46

وَمَا تَأْتِيهِمْ مِنْ آيَةٍ مِنْ آيَاتِ رَبِّهِمْ إِلَّا كَانُوا عَنْهَا مُعْرِضِينَ

ਅਤੇ ਉਨ੍ਹਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿੱਚੋਂ ਕੋਈ ਨਿਸ਼ਾਨੀ ਵੀ ਉਨ੍ਹਾਂ ਦੇ ਪਾਸ ਅਜਿਹੀ ਨਹੀਂ ਆਉਂਦੀ ਜਿਸ ਤੋਂ ਉਹ ਮੂੰਹ ਨਾ ਮੋੜਦੇ ਹੋਣ।ا

Tafseer

Tafseer

36.49

مَا يَنْظُرُونَ إِلَّا صَيْحَةً وَاحِدَةً تَأْخُذُهُمْ وَهُمْ يَخِصِّمُونَ

ਇਹ ਲੋਕ ਸਿਰਫ਼ ਇੱਕ ਚੰਘਿਆੜ ਦਾ ਰਾਹ ਦੇਖ ਰਹੇ ਹਨ, ਜਿਹੜੀ ਇਨ੍ਹਾਂ ਨੂੰ ਆ ਫੜ੍ਹੇਗੀ ਅਤੇ ਇਹ ਲੜਦੇ ਹੀ ਰਹਿ ਜਾਣਗੇ।ا

Tafseer

Tafseer

36.48

وَيَقُولُونَ مَتَىٰ هَٰذَا الْوَعْدُ إِنْ كُنْتُمْ صَادِقِينَ

ਅਤੇ ਉਹ ਕਹਿੰਦੇ ਹਨ ਕਿ ਇਹ ਵਾਅਦਾ ਕਦੋਂ (ਪੂਰਾ) ਹੋਵੇਗਾ। (ਦੱਸੋ)? ਜੇਕਰ ਤੁਸੀਂ ਸੱਚੇ ਹੋ।ا

Tafseer

Tafseer

36.51

وَنُفِخَ فِي الصُّورِ فَإِذَا هُمْ مِنَ الْأَجْدَاثِ إِلَىٰ رَبِّهِمْ يَنْسِلُونَ

ਅਤੇ ਬਿਗਲ ਵਜਾਇਆ ਜਾਵੇਗਾ ਤਾਂ ਅਚਾਨਕ ਉਹ ਕਸ਼ਰਾਂ ਵਿਚੋਂ ਉਠ ਕੇ ਆਪਣੇ ਰੱਬ ਵੱਲ ਚੱਲ ਪੈਣਗੇ।ا

Tafseer

Tafseer

36.50

فَلَا يَسْتَطِيعُونَ تَوْصِيَةً وَلَا إِلَىٰ أَهْلِهِمْ يَرْجِعُونَ

ਫਿਰ ਉਹ ਨਾ ਕੋਈ ਵਸੀਅਤ ਕਰ ਸਕਣਗੇ ਅਤੇ ਨਾ ਆਪਣੇ ਲੋਕਾਂ ਵੱਲ ਵਾਪਿਸ ਜਾ ਸਕਣਗੇ।ا

Tafseer

Tafseer

36.53

إِنْ كَانَتْ إِلَّا صَيْحَةً وَاحِدَةً فَإِذَا هُمْ جَمِيعٌ لَدَيْنَا مُحْضَرُونَ

ਬੱਸ ਉਹ ਇੱਕ ਚੰਘਿਆੜ ਹੋਵੇਗੀ ਫਿਰ ਅਚਾਨਕ ਸਾਰੇ ਇਕੱਠੇ ਹੋ ਕੇ ਸਾਡੇ ਪਾਸ ਹਾਜ਼ਿਰ ਕਰ ਦਿੱਤੇ ਜਾਣਗੇ।ا

Tafseer

Tafseer

36.52

قَالُوا يَا وَيْلَنَا مَنْ بَعَثَنَا مِنْ مَرْقَدِنَا ۜ ۗ هَٰذَا مَا وَعَدَ الرَّحْمَٰنُ وَصَدَقَ الْمُرْسَلُونَ

ਉਹ ਕਹਿਣਗੇ, ਹਾਏ! ਸਾਡੀ ਮਾੜੀ ਕਿਸਮਤ ਸਾਨੂੰ ਸਾਡੀਆਂ ਕਬਰਾਂ ਵਿਚੋ ਕਿਸ ਨੇ ਉਠਾਇਆ। ਇਹ ਉਹ ਹੀ ਹੈ ਜਿਸ ਦਾ ਰਹਿਮਾਨ ਨੇ ਵਾਅਦਾ ਕੀਤਾ ਸੀ ਅਤੇ ਪੈਗ਼ੰਬਰਾਂ ਨੇ ਸੱਚ ਕਿਹਾ ਸੀ।ا

Tafseer

Tafseer

36.55

إِنَّ أَصْحَابَ الْجَنَّةِ الْيَوْمَ فِي شُغُلٍ فَاكِهُونَ

ਬੇਸ਼ੱਕ ਜੰਨਤ ਦੇ ਲੋਕ ਅੱਜ ਆਪਣੀਆਂ (ਗਤੀਵਿਧੀਆਂ ਨਾਲ ਪ੍ਰਸੰਨ ਹੋਣਗੇ।)ا

Tafseer

Tafseer

36.54

فَالْيَوْمَ لَا تُظْلَمُ نَفْسٌ شَيْئًا وَلَا تُجْزَوْنَ إِلَّا مَا كُنْتُمْ تَعْمَلُونَ

ਸੋ ਅੱਜ ਦੇ ਦਿਨ ਕਿਸੇ ਬੰਦੇ ਤੇ ਕੋਈ ਜ਼ੁਲਮ ਨਹੀਂ ਹੋਵੇਗਾ ਅਤੇ ਤੁਹਾਨੂੰ ਉਹ ਫ਼ਲ ਹੀ ਮਿਲੇਗਾ ਜਿਹੜਾ ਤੁਸੀਂ ਕਰਦੇ ਸੀ।ا

Tafseer

Tafseer

36.57

لَهُمْ فِيهَا فَاكِهَةٌ وَلَهُمْ مَا يَدَّعُونَ

ਉਨ੍ਹਾਂ ਲਈ ਵੱਡੇ ਫ਼ਲ (ਮੇਵੇ) ਹੋਣਗੇ ਅਤੇ ਉਨ੍ਹਾਂ ਲਈ ਉਹ ਸਾਰਾ ਕੂਝ ਹੋਵੇਗਾ ਜਿਹੜਾ ਉਹ ਮੰਗਣਗੇ।ا

Tafseer

Tafseer

36.56

هُمْ وَأَزْوَاجُهُمْ فِي ظِلَالٍ عَلَى الْأَرَائِكِ مُتَّكِئُونَ

ਉਹ ਅਤੇ ਉਨ੍ਹਾਂ ਦੀਆਂ ਪਤਨੀਆਂ ਛਾਂ ਵਿਚ ਤਖ਼ਤਾਂ ਦੇ ਉੱਪਰ ਸਿਰ੍ਹਾਣਾ ਲਾ ਕੇ ਬੈਠੇ ਹੋਣਗੇ।ا

Tafseer

Tafseer

36.59

وَامْتَازُوا الْيَوْمَ أَيُّهَا الْمُجْرِمُونَ

ਅਤੇ ਹੇ ਅਪਰਾਧੀਓ! ਅੱਜ ਤੁਸੀਂ ਵੱਖਰੇ ਹੋ ਜਾਵੋ।ا

Tafseer

Tafseer

36.58

سَلَامٌ قَوْلًا مِنْ رَبٍّ رَحِيمٍ

ਉਨ੍ਹਾਂ ਨੂੰ ਰਹਿਮਤ ਵਾਲੇ ਰੱਬ ਵੱਲੋਂ ਸਲਾਮ ਕਹਾਇਆ ਜਾਵੇਗਾ।ا

Tafseer

Tafseer

36.61

وَأَنِ اعْبُدُونِي ۚ هَٰذَا صِرَاطٌ مُسْتَقِيمٌ

ਅਤੇ ਇਹ ਕਿ ਤੁਸੀਂ ਮੇਰੀ ਹੀ ਬੰਦਗੀ ਕਰਨਾ ਇਹ ਹੀ ਸਿੱਧਾ ਰਾਹ ਹੈ।ا

Tafseer

Tafseer

36.60

أَلَمْ أَعْهَدْ إِلَيْكُمْ يَا بَنِي آدَمَ أَنْ لَا تَعْبُدُوا الشَّيْطَانَ ۖ إِنَّهُ لَكُمْ عَدُوٌّ مُبِينٌ

ਹੇ ਆਦਮ ਦੀ ਸੰਤਾਨ! ਕੀ ਮੈ’ ਤੁਹਾਨੂੰ ਤਾਕੀਦ ਨਹੀਂ ਕੀਤੀ ਸੀ_ਕਿ ਤੁਸੀਂ ਸ਼ੈਤਾਨ ਦੀ ਇਬਾਦਤ ਨਾ ਕਰਿਓ। ਬੇਸ਼ੱਕ ਉਹ ਤੁਹਾਡਾ ਸ਼ਰੇਆਮ ਦੁਸ਼ਮਣ ਹੈ।ا

Tafseer

Tafseer

36.63

هَٰذِهِ جَهَنَّمُ الَّتِي كُنْتُمْ تُوعَدُونَ

ਇਹ ਨਰਕ ਹੈ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾਂਦਾ ਸੀ।ا

Tafseer

Tafseer

36.62

وَلَقَدْ أَضَلَّ مِنْكُمْ جِبِلًّا كَثِيرًا ۖ أَفَلَمْ تَكُونُوا تَعْقِلُونَ

ਅਤੇ ਉਸ ਨੇ ਤੁਹਾਡੇ ਵਿੱਚੋਂ ਇੱਕ ਵੱਡੇ ਸਮੂਹ ਨੂੰ ਭਟਕਾ ਦਿੱਤਾ ਤਾਂ ਕੀ ਤੁਸੀਂ ਸਮਝਦੇ ਨਹੀਂ ਸੀ।ا

Tafseer

Tafseer

36.65

الْيَوْمَ نَخْتِمُ عَلَىٰ أَفْوَاهِهِمْ وَتُكَلِّمُنَا أَيْدِيهِمْ وَتَشْهَدُ أَرْجُلُهُمْ بِمَا كَانُوا يَكْسِبُونَ

ਅੱਜ ਅਸੀਂ ਇਨ੍ਹਾਂ ਦੇ ਮੂੰਹ ਉੱਤੇ ਮੋਹਰ ਲਗਾ ਦੇਵਾਂਗੇ ਅਤੇ ਇਨ੍ਹਾਂ ਦੇ ਹੱਥ ਸਾਨੂੰ ਕਹਿਣਗੇ ਅਤੇ ਇਨ੍ਹਾਂ ਦੇ ਪੈਰ ਗਵਾਹੀ ਦੇਣਗੇ ਜਿਹੜਾ ਕੁਝ ਇਹ ਲੋਕ ਕਰਦੇ ਰਹੇ ਸਨ।ا

Tafseer

Tafseer

36.64

اصْلَوْهَا الْيَوْمَ بِمَا كُنْتُمْ تَكْفُرُونَ

ਹੁਣ ਆਪਣੀ ਅਵੱਗਿਆ ਦੇ ਬਦਲੇ ਇਸ ਵਿਚ ਦਾਖ਼ਿਲ ਹੋ ਜਾਊ।ا

Tafseer

Tafseer

36.67

وَلَوْ نَشَاءُ لَمَسَخْنَاهُمْ عَلَىٰ مَكَانَتِهِمْ فَمَا اسْتَطَاعُوا مُضِيًّا وَلَا يَرْجِعُونَ

ਅਤੇ ਜੇਕਰ ਅਸੀਂ ਚਾਹੁੰਦੇ ਤਾਂ ਇਨ੍ਹਾਂ ਦੀ ਜਗ੍ਹਾ ਤੇ ਇਨ੍ਹਾਂ ਦੇ ਰੂਪ ਤਬਦੀਲ ਕਰ ਦਿੰਦੇ ਤੇ ਨਾ ਉਹ ਅੱਗੇ ਵੱਧ ਸਕਦੇ ਤੇ ਨਾ ਪਿੱਛੇ ਵਾਪਿਸ ਮੁੜ ਸਕਦੇ।ا

Tafseer

Tafseer

36.66

وَلَوْ نَشَاءُ لَطَمَسْنَا عَلَىٰ أَعْيُنِهِمْ فَاسْتَبَقُوا الصِّرَاطَ فَأَنَّىٰ يُبْصِرُونَ

ਅਤੇ ਜੇਕਰ ਅਸੀਂ ਚਾਹੁੰਦੇ ਤਾਂ ਇਨ੍ਹਾਂ ਦੀਆਂ ਅੱਖਾਂ ਨੂੰ ਮਿਟਾ ਦਿੰਦੇ। ਫਿਰ ਉਹ ਰਾਹ ਵੱਲ ਦੋੜਦੇ ਤਾਂ ਇਨ੍ਹਾਂ ਨੂੰ ਕਿੱਥੇ ਦਿਖਦਾا

Tafseer

Tafseer

36.69

وَمَا عَلَّمْنَاهُ الشِّعْرَ وَمَا يَنْبَغِي لَهُ ۚ إِنْ هُوَ إِلَّا ذِكْرٌ وَقُرْآنٌ مُبِينٌ

ਅਤੇ ਅਸੀਂ ਇਨ੍ਹਾਂ ਨੂੰ ਸ਼ੇਅਰ (ਕਵਿਤਾ) ਨਹੀਂ ਸਿਖਾਏ ਅਤੇ ਨਾ ਹੀ ਇਹ ਇਸ ਦੇ ਲਾਇਕ ਹਨ ਇਹ ਤਾਂ ਸਿਰਫ਼ ਇੱਕ ਖੁੱਲ੍ਹੀ ਕੁਰਆਨ ਦਾ ਉਪਦੇਸ਼ ਹੈ।ا

Tafseer

Tafseer

36.68

وَمَنْ نُعَمِّرْهُ نُنَكِّسْهُ فِي الْخَلْقِ ۖ أَفَلَا يَعْقِلُونَ

ਅਤੇ ਅਸੀਂ ਜਿਸ ਦੀ ਉਮਰ ਵੱਧ ਕਰ ਦਿੰਦੇ ਹਾਂ ਤਾਂ ਉਸ ਨੂੰ ਉਸ ਦੀ ਲੁਕਾਈ ਵਿਚ ਪਿੱਛੇ ਮੌੜ ਦਿੰਦੇ ਹਾਂ ਤਾਂ ਕੀ ਇਹ ਸਮਝਦੇ ਨਹੀਂ।ا

Tafseer

Tafseer

36.71

أَوَلَمْ يَرَوْا أَنَّا خَلَقْنَا لَهُمْ مِمَّا عَمِلَتْ أَيْدِينَا أَنْعَامًا فَهُمْ لَهَا مَالِكُونَ

ਕੀ ਉਨ੍ਹਾਂ ਨੇ ਨਹੀਂ ਦੇਖਿਆ ਕਿ ਅਸੀਂ ਆਪਣੇ ਹੱਥਾਂ ਦੀਆਂ ਬਣਾਈਆਂ ਚੀਜ਼ਾਂ ਵਿਚੋਂ ਉਨ੍ਹਾਂ ਲਈ ਪਸੂ ਪੈਵਾ ਕੀਤੇ ਤਾਂ ਇਹ ਹੁਣ ਉਨ੍ਹਾਂ (ਪਸ਼ੂਆਂ) ਦੇ ਮਾਲਕ ਹਨ।ا

Tafseer

Tafseer

36.70

لِيُنْذِرَ مَنْ كَانَ حَيًّا وَيَحِقَّ الْقَوْلُ عَلَى الْكَافِرِينَ

ਤਾਂ ਕਿ ਉਹ ਉਸ ਬੰਦੇ ਨੂੰ ਸਾਵਧਾਨ ਕਰ ਦੇਣ ਜਿਹੜਾ ਜੀਵਿਤ ਹੋਵੇ ਅਤੇ ਇਨਕਾਰੀਆਂ ਉੱਪਰ ਤਰਕ ਸਥਾਪਿਤ ਹੋ ਜਾਵੇ।ا

Tafseer

Tafseer

36.73

وَلَهُمْ فِيهَا مَنَافِعُ وَمَشَارِبُ ۖ أَفَلَا يَشْكُرُونَ

ਅਤੇ ਉਨ੍ਹਾਂ ਲਈ ਉਨ੍ਹਾਂ ਵਿਚ ਲਾਭ ਹਨ ਅਤੇ ਪੀਣ ਦੀਆਂ ਚੀਜ਼ਾਂ ਵੀ। ਤਾਂ ਕੀ ਹੁਣ ਉਹ ਸ਼ੁਕਰ ਨਹੀਂ ਕਰਦੇا

Tafseer

Tafseer

36.72

وَذَلَّلْنَاهَا لَهُمْ فَمِنْهَا رَكُوبُهُمْ وَمِنْهَا يَأْكُلُونَ

ਅਤੇ ਅਸੀਂ ਉਨ੍ਹਾਂਨੂੰ ਉਨ੍ਹਾਂ ਦੇ ਅਧੀਨ ਕਰ ਦਿੱਤਾ, ਹੁਣ ਉਨ੍ਹਾਂ ਵਿਚੋਂ ਕੁਝ ਉਨ੍ਹਾਂ ਦੀ ਸਵਾਰੀ ਹੈ ਅਤੇ ਕੁਝ ਨੂੰ ਇਹ ਖਾਂਦੇ ਹਨ।ا

Tafseer

Tafseer

36.75

لَا يَسْتَطِيعُونَ نَصْرَهُمْ وَهُمْ لَهُمْ جُنْدٌ مُحْضَرُونَ

ਉਹ ਉਨ੍ਹਾਂ ਦੀ ਸਹਾਇਤਾ ਨਾ ਕਰ ਸਕਣਗੇ ਅਤੇ ਉਹ ਉਨ੍ਹਾਂ ਦੀ ਫੌਜ ਬਣਾ ਕੇ ਹਾਜ਼ਿਰ ਕੀਤੇ ਜਾਣਗੇ।ا

Tafseer

Tafseer

36.74

وَاتَّخَذُوا مِنْ دُونِ اللَّهِ آلِهَةً لَعَلَّهُمْ يُنْصَرُونَ

ਅਤੇ ਉਨ੍ਹਾਂ ਨੇ ਅੱਲਾਹ ਤੋਂ ਬਿਨ੍ਹਾਂ ਦੂਸਰੇ ਪੂਜਣਯੋਗ ਬਣਾਏ ਕਿ ਸ਼ਾਇਦ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ।ا

Tafseer

Tafseer

36.77

أَوَلَمْ يَرَ الْإِنْسَانُ أَنَّا خَلَقْنَاهُ مِنْ نُطْفَةٍ فَإِذَا هُوَ خَصِيمٌ مُبِينٌ

ਕੀ ਮਨੁੱਖ ਨੇ ਨਹੀਂ ਦੇਖਿਆ ਕਿ ਅਸੀਂ ਉਨ੍ਹਾਂ ਨੂੰ ਇੱਕ ਬੂੰਦ (ਵੀਰਜ) ਤੋਂ ਪੈਦਾ ਕੀਤਾ। ਫਿਰ ਉਹ ਪ੍ਰਤੱਖ ਝਗੜਾਲੂ ਬਣ ਗਿਆ।ا

Tafseer

Tafseer

36.76

فَلَا يَحْزُنْكَ قَوْلُهُمْ ۘ إِنَّا نَعْلَمُ مَا يُسِرُّونَ وَمَا يُعْلِنُونَ

ਹੁਣ ਉਨ੍ਹਾਂ ਦੀ ਗੱਲ ਤੁਹਾਨੂੰ ਦੁਖੀ ਨਾ ਕਰੇ ਅਸੀਂ’ ਜਾਣਦੇ ਹਾਂ ਜਿਹੜਾ ਕੁਝ ਉਹ ਛੁਪਾਉਂਦੇ ਹਨ ਜਾਂ ਜੋ ਕੁਝ ਪ੍ਰਗਟ ਕਰਦੇ ਹਨ।ا

Tafseer

Tafseer

36.79

قُلْ يُحْيِيهَا الَّذِي أَنْشَأَهَا أَوَّلَ مَرَّةٍ ۖ وَهُوَ بِكُلِّ خَلْقٍ عَلِيمٌ

ਆਖੋ, ਉਹ ਹੀ ਜੀਵਿਤ ਕਰੇਗਾ, ਜਿਸ ਨੇ ਇਨ੍ਹਾਂ ਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਅਤੇ ਉਹ ਹਰ ਪ੍ਰਕਾਰ ਨਾਲ ਧੈਦਾ ਕਰਨਾ ਜਾਣਦਾ ਹੈ।ا

Tafseer

Tafseer

36.78

وَضَرَبَ لَنَا مَثَلًا وَنَسِيَ خَلْقَهُ ۖ قَالَ مَنْ يُحْيِي الْعِظَامَ وَهِيَ رَمِيمٌ

ਅਤੇ ਉਹ ਸਾਡੇ ਲਈ ਮਿਸਾਲਾਂ ਬਿਆਨ ਕਰਦਾ ਹੈ ਅਤੇ ਉਹ ਆਪਣੀ ਰਚਨਾਂ ਨੂੰ ਭੁੱਲ ਗਿਆ। ਉਹ ਕਹਿੰਦਾ ਹੈ ਕਿ ਹੱਡੀਆਂ ਨੂੰ ਕੌਣ ਜਿਊਂਦਾ ਕਰੇਗਾ ਜਦੋਂ ਕਿ ਉਹ ਜ਼ੂਰ-ਚੂਰ ਹੋਂ ਗਈਆਂ ਹਨ।ا

Tafseer

Tafseer

36.81

أَوَلَيْسَ الَّذِي خَلَقَ السَّمَاوَاتِ وَالْأَرْضَ بِقَادِرٍ عَلَىٰ أَنْ يَخْلُقَ مِثْلَهُمْ ۚ بَلَىٰ وَهُوَ الْخَلَّاقُ الْعَلِيمُ

ਕੀ ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਪੈਦਾ ਕੀਤਾ ਉਹ ਇਸ ਦੀ ਸਮਰੱਥਾ ਨਹੀਂ ਰੱਖਦਾ ਕਿ ਇਨ੍ਹਾਂ ਵਰਗਿਆਂ ਨੂੰ ਪੈਦਾ ਕਰ ਦੇਵੇ। ਹਾਂ, ਉਸ ਸਮਰੱਥਾ ਰੱਖਦਾ ਹੈ ਅਤੇ ਅਸਲ ਵਿਚ ਉਹੀ ਪੈਦਾ ਕਰਨ ਵਾਲਾ ਅਤੇ ਜਾਣਨ ਵਾਲਾ ਹੈ।ا

Tafseer

Tafseer

36.80

الَّذِي جَعَلَ لَكُمْ مِنَ الشَّجَرِ الْأَخْضَرِ نَارًا فَإِذَا أَنْتُمْ مِنْهُ تُوقِدُونَ

ਉਹ ਹੀ ਹੈ ਜਿਸ ਨੇ ਤੁਹਾਡੇ ਲਈ ਹਰੇ ਭਰੇ ਦਰਖ਼ਤਾਂ ਵਿਚ ਅੱਗ ਪੈਦਾ ਕਰ ਦਿੱਤੀ। ਫਿਰ ਤੁਸੀਂ ਉਸ ਨਾਲ ਅੱਗ ਬਾਲਦੇ ਹੋ।ا

Tafseer

Tafseer

36.83

فَسُبۡحَٰنَ ٱلَّذِي بِيَدِهِۦ مَلَكُوتُ كُلِّ شَيۡءٖ وَإِلَيۡهِ تُرۡجَعُونَ

ਸੋ ਉਹ ਹਸਤੀ ਪਵਿੱਤਰ ਹੈ ਜਿਸ ਦੇ ਹੱਥਾਂ ਵਿਚ ਹਰੇਕ ਚੀਜ਼ ਦਾ ਅਧਿਕਾਰ ਹੈ ਅਤੇ ਉਸੇ ਵੱਲ ਤੁਸੀਂ ਵਾਪਿਸ ਮੌੜੇ ਜਾਵੋਗੇ।ا

Tafseer

Tafseer

36.82

إِنَّمَا أَمْرُهُ إِذَا أَرَادَ شَيْئًا أَنْ يَقُولَ لَهُ كُنْ فَيَكُونُ

ਉਸ ਦਾ ਮਸਲਾ ਤਾਂ ਬੱਸ ਇਹ ਹੈ ਕਿ ਜਦੋਂ ਕਿਸੇ ਚੀਜ਼ ਦਾ ਨਿਸ਼ਚਾ ਕਰ ਲੈਂਦਾ ਹੈ ਤਾਂ ਕਹਿੰਦਾ ਹੈ ਕਿ ਹੋ ਜਾ ਅਤੇ ਉਹ ਜਾਂਦੀ ਹੈ।ا

Tafseer

Tafseer

ਸੂਰਾ ਯਾਸੀਨ ਸੰਖੇਪ:

ਸੂਰਾ ਯਾਸੀਨ ਨੂੰ “ਕੁਰਾਨ ਦਾ ਦਿਲ” ਕਿਹਾ ਜਾਂਦਾ ਹੈ। ਇਹ ਅਕਸਰ ਕਿਹਾ ਜਾਂਦਾ ਹੈ ਕਿ “ਯਾਸੀਨ” ਪੈਗੰਬਰ ਮੁਹੰਮਦ (ਸ.) ਦਾ ਨਾਮ ਵੀ ਹੈ।  ਇਸ ਵਿੱਚ 83 ਆਇਤਾਂ ਹਨ ਅਤੇ ਇਹ ਕੁਰਾਨ ਦਾ 36ਵਾਂ ਅਧਿਆਇ ਹੈ ਅਤੇ ਇਸ ਵਿੱਚ 807 ਸ਼ਬਦ ਅਤੇ 3,028 ਅੱਖਰ ਹਨ। ਇਸ ਦੇ 5 ਰੁਕੂ (ਭਾਗ) ਹਨ। ਇਹ 22 ਵੇਂ ਜੂਜ਼ ਦਾ ਹਿੱਸਾ ਹੈ ਅਤੇ 23 ਵੇਂ ਜੁਜ਼ ਤੱਕ ਜਾਰੀ ਰਹਿੰਦਾ ਹੈ। ਇਹ ਮੱਕਾ ਵਿੱਚ ਪ੍ਰਗਟ ਹੋਇਆ ਸੀ, ਇਸ ਲਈ ਇਸਨੂੰ ਮੱਕੀ ਸੂਰਾ ਕਿਹਾ ਜਾਂਦਾ ਹੈ ਅਤੇ ਹੇਠਾਂ ਦਿੱਤੇ ਮੁੱਖ ਨੁਕਤਿਆਂ ‘ਤੇ ਜ਼ੋਰ ਦਿੰਦਾ ਹੈ:

1. ਭਵਿੱਖਬਾਣੀ ਦੀ ਪੁਸ਼ਟੀ:

ਸੂਰਾ ਪੈਗੰਬਰ ਮੁਹੰਮਦ (SAW) ਦੁਆਰਾ ਲਿਆਂਦੇ ਸੰਦੇਸ਼ ਦੀ ਸੱਚਾਈ ਦਾ ਦਾਅਵਾ ਕਰਨ ਨਾਲ ਸ਼ੁਰੂ ਹੁੰਦੀ ਹੈ। ਇਹ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਉਹ ਲੋਕਾਂ ਦੀ ਅਗਵਾਈ ਕਰਨ ਲਈ ਅੱਲ੍ਹਾ ਦੁਆਰਾ ਭੇਜਿਆ ਗਿਆ ਇੱਕ ਦੂਤ ਹੈ।

2. ਅੱਲ੍ਹਾ ਦੀਆਂ ਨਿਸ਼ਾਨੀਆਂ:

ਸੂਰਾ ਸ੍ਰਿਸ਼ਟੀ ਦੁਆਰਾ ਅੱਲ੍ਹਾ ਦੀ ਹੋਂਦ ਅਤੇ ਸ਼ਕਤੀ ਦੇ ਸੰਕੇਤਾਂ ਨੂੰ ਉਜਾਗਰ ਕਰਦੀ ਹੈ। ਇਹ ਰਾਤ ਅਤੇ ਦਿਨ ਦੀ ਤਬਦੀਲੀ, ਪੌਦਿਆਂ ਦੇ ਵਾਧੇ, ਅਤੇ ਬ੍ਰਹਿਮੰਡ ਦੇ ਅਜੂਬਿਆਂ ਦਾ ਜ਼ਿਕਰ ਕਰਦਾ ਹੈ, ਲੋਕਾਂ ਨੂੰ ਅੱਲ੍ਹਾ ਦੀ ਮਹਾਨਤਾ ਦੇ ਸਬੂਤ ਵਜੋਂ ਇਹਨਾਂ ਚਿੰਨ੍ਹਾਂ ‘ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਦਾ ਹੈ।

3. ਸੰਦੇਸ਼ ਨੂੰ ਰੱਦ ਕਰਨਾ:

 ਇਹ ਉਨ੍ਹਾਂ ਲੋਕਾਂ ਦੀ ਜ਼ਿੱਦੀ ਨੂੰ ਸੰਬੋਧਿਤ ਕਰਦਾ ਹੈ ਜੋ ਸੰਦੇਸ਼ ਨੂੰ ਇਨਕਾਰ ਕਰਦੇ ਹਨ। ਉਨ੍ਹਾਂ ਨੂੰ ਦਿਖਾਏ ਗਏ ਸਪੱਸ਼ਟ ਸੰਕੇਤਾਂ ਅਤੇ ਚਮਤਕਾਰਾਂ ਦੇ ਬਾਵਜੂਦ, ਬਹੁਤ ਸਾਰੇ ਸੱਚਾਈ ਨੂੰ ਰੱਦ ਕਰਦੇ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਅਟੱਲ ਸਜ਼ਾ ਮਿਲਦੀ ਹੈ।

4. ਪਿਛਲੀਆਂ ਕੌਮਾਂ ਦੀਆਂ ਉਦਾਹਰਨਾਂ:

ਸੂਰਤ ਪਿਛਲੇ ਭਾਈਚਾਰਿਆਂ ਦੀਆਂ ਕਹਾਣੀਆਂ ਦਾ ਵਰਣਨ ਕਰਦੀ ਹੈ ਜਿਨ੍ਹਾਂ ਨੇ ਆਪਣੇ ਨਬੀਆਂ ਨੂੰ ਰੱਦ ਕਰ ਦਿੱਤਾ ਅਤੇ ਨਤੀਜੇ ਵਜੋਂ ਤਬਾਹੀ ਦਾ ਸਾਹਮਣਾ ਕੀਤਾ। ਇਹ ਉਨ੍ਹਾਂ ਲੋਕਾਂ ਲਈ ਚੇਤਾਵਨੀ ਹੈ ਜੋ ਸੱਚਾਈ ਤੋਂ ਇਨਕਾਰ ਕਰਦੇ ਹਨ।

5. ਪੁਨਰ-ਉਥਾਨ ਅਤੇ ਪਰਲੋਕ:

ਸੂਰਾ ਯਾਸੀਨ ਮੌਤ ਤੋਂ ਬਾਅਦ ਜੀ ਉੱਠਣ ਅਤੇ ਜੀਵਨ ਦੀ ਅਸਲੀਅਤ ਬਾਰੇ ਚਰਚਾ ਕਰਦੀ ਹੈ। ਇਹ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਨਿਆਂ ਦੇ ਦਿਨ ਸਾਰੇ ਮਨੁੱਖਾਂ ਨੂੰ ਜ਼ਿੰਦਾ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਜਵਾਬਦੇਹ ਠਹਿਰਾਇਆ ਜਾਵੇਗਾ।

6. ਬ੍ਰਹਮ ਮਿਹਰ:

ਸੂਰਾ ਵਿਸ਼ਵਾਸੀਆਂ ਨੂੰ ਅੱਲ੍ਹਾ ਦੀ ਰਹਿਮ ਅਤੇ ਸੰਦੇਸ਼ ਨੂੰ ਸਵੀਕਾਰ ਕਰਨ ਵਾਲਿਆਂ ਲਈ ਇਨਾਮ ਦਾ ਭਰੋਸਾ ਦਿਵਾਉਂਦੀ ਹੈ। ਇਹ ਧਰਮੀ ਅਤੇ ਅਵਿਸ਼ਵਾਸੀਆਂ ਦੀ ਕਿਸਮਤ ਦੇ ਵਿਚਕਾਰ ਅੰਤਰ ਨੂੰ ਉਜਾਗਰ ਕਰਦਾ ਹੈ, ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਵਿਸ਼ਵਾਸੀ ਫਿਰਦੌਸ ਵਿੱਚ ਰਹਿਣਗੇ।

7. ਪ੍ਰਤੀਬਿੰਬਤ ਕਰਨ ਲਈ ਕਾਲ ਕਰੋ:

ਸੂਰਾ ਲੋਕਾਂ ਨੂੰ ਉਹਨਾਂ ਦੇ ਜੀਵਨ, ਉਹਨਾਂ ਦੇ ਆਲੇ ਦੁਆਲੇ ਅੱਲ੍ਹਾ ਦੇ ਚਿੰਨ੍ਹ, ਅਤੇ ਪੁਨਰ-ਉਥਾਨ ਅਤੇ ਜਵਾਬਦੇਹੀ ਦੀ ਅੰਤਮ ਸੱਚਾਈ ‘ਤੇ ਵਿਚਾਰ ਕਰਨ ਦੀ ਤਾਕੀਦ ਕਰਕੇ ਸਮਾਪਤ ਹੁੰਦੀ ਹੈ।